ਬ੍ਰਿਟਿਸ਼ ਕੋਲੰਬੀਆ: ਸੂਬੇ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਵਾਸੀਆਂ ਨੂੰ ਆਉਣ ਵਾਲੇ ਹਫ਼ਤਿਆਂ ‘ਚ ਵਧ ਰਹੀ ਗਰਮੀ ਨੂੰ ਲੈ ਚੇਤਾਵਨੀ ਜਾਰੀ ਕੀਤੀ ਗਈ ਹੈ।
ਸਿਹਤ ਅਧਿਕਾਰੀਆਂ ਵੱਲੋਂ ਗਰਮੀ ਦੇ ਵਧਣ ਨਾਲ ਸਿਹਤ ਸਮੱਸਿਆਵਾਂ ‘ਚ ਵਾਧਾ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਇਨਵਾਇਰਮੈਂਟ ਅਤੇ ਕਲਾਈਮੇਟ ਚੇਂਜ ਕੈਨੇਡਾ ਵੱਲੋਂ ਕੀਤੀ ਭਵਿੱਖਬਾਣੀ ਮੁਤਾਬਕ ਤੱਟੀ ਖੇਤਰਾਂ ਅਤੇ ਅੰਦਰੂਨੀ ਖੇਤਰਾਂ ਦਾ ਤਾਪਮਾਨ 30 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਵੈਨਕੂਵਰ ਆਈਲੈਂਡ, ਸਾਊਥ ਕੋਸਟ ਅਤੇ ਅਮਦਰੂਨੀ ਦੱਖਣ-ਪੱਛਮ ਹਿੱਸੇ ‘ਚ ‘ਹੀਟ ਵੇਵ’ ਦਾ ਪ੍ਰਭਾਵ ਇਸ ਐਤਵਾਰ ਤੋਂ ਦੇਖਣ ਨੂੰ ਮਿਲ ਸਕਦਾ ਹੈ।
ਇਸ ਦੌਰਾਨ ਰਾਤ ਦਾ ਤਾਪਮਾਨ ਠੰਡਾ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸੂਬੇ ਦੇ ਹਸਪਤਾਲਾਂ ਵਿੱਚ ਸਟਾਫ ਦੀ ਕਮੀ ਦੇ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਰਮੀ ਨਾਲ ਸਬੰਧਤ ਸਮੱਸਿਆਵਾਂ ਨੂੰ ਲੈ ਕੇ ਹਸਪਤਾਲ ਕਿੰਝ ਨਜਿੱਠਣਗੇ ਇਹ ਵੱਡਾ ਸਵਾਲ ਹੈ।
ਦੱਸ ਦੇਈਏ ਕਿ ਸਾਲ 2021 ‘ਚ ਹੀਟ ਡੋਮ ਕਾਰਨ 619 ਮੌਤਾਂ ਹੋ ਗਈਆਂ ਸਨ। ਜਿਨ੍ਹਾਂ ਵਿੱਚ ਵਧੇਰੇ ਬਜ਼ੁਰਗ ਸ਼ਾਮਲ ਸਨ।