Skip to main content

ਬ੍ਰਿਟਿਸ਼ ਕੋਲੰਬੀਆ: ਅੱਜ ਬੀ.ਸੀ. ਸੂਬੇ ‘ਚ ਜੰਗਲੀ ਅੱਗਾਂ ਦੀ ਸਥਿਤੀ ਨੂੰ ਲੈ ਕੇ ਤਾਜ਼ਾ ਅਪਡੇਟ ਸਾਂਝੀ ਕੀਤੀ ਗਈ। ਅਧਿਕਾਰੀਆਂ ਮੁਤਾਬਕ ਅਗਲੇ 24 ਘੰਟਿਆਂ ਤੋਂ 48 ਘੰਟੇ ਕਾਫੀ ਜ਼ਿਆਦਾ ਚਲੈਂਜਿੰਗ ਹਨ।

ਵਧੇਰੇ ਤੇਜ਼ ਹਵਾਵਾਂ ਅਤੇ ਬਿਜਲੀ ਲਸ਼ਕਣ ਨਾਲ ਸਥਿਤੀ ਵਿਗੜ ਸਕਦੀ ਹੈ।

ਫੌਰੈਸਟਰੀ ਮਨਿਸਟਰ ਬਰੂਸ ਰਾੱਲਸਟਨ ਨੇ ਇੱਕ ਨਿਊਜ਼ ਕਾਨਫਰੰਸ ਦੌਰਾਨ ਆਉਣ ਵਾਲੇ ਦਿਨਾਂ ਦੌਰਾਨ ਜੰਗਲੀ ਅੱਗ ਦੀ ਸਥਿਤੀ ਉੱਪਰ ਤੇਜ਼ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਉੱਚ-ਤਾਪਮਾਨ ਅਤੇ ਖੁਸ਼ਕ ਮੌਸਮ ਕਾਰਨ ਸਥਿਤੀ ਹੋਰ ਵਿਗੜਨ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ।

ਬੀ.ਸੀ. ਵਾਈਲਡਫਾਇਰ ਸਰਵਿਸ ਦੇ ਬੁਲਾਰੇ ਕਲਿਫ਼ ਚੈਪਮੈਨ ਨੇ ਹਵਾਈ ‘ਚ ਹੋਈ ਤਬਾਹੀ ਦਾ ਜ਼ਿਕਰ ਕਰਦੇ ਕਿਹਾ ਕਿ ਜੰਗਲੀ ਅੱਗ ਪਲਾਂ ਛਿਣਾਂ ਵਿੱਚ ਤਬਾਹੀ ਮਚਾ ਸਕਦੀ ਹੈ।

ਐਮਰਜੈਂਸੀ ਮੈਨੇਜਮੈਂਟ ਮਨਿਸਟਰ ਬੋਵਿਨ ਮਾਅ ਅਤੇ ਰੱਾਲਸਟਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖਾਲੀ ਕਰਨ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਤੁਰੰਤ ਖਾਲੀ ਕੀਤਾ ਜਾਵੇ।

Leave a Reply