Skip to main content

ਬ੍ਰਿਟਿਸ਼ ਕੋਲੰਬੀਆ :ਬੀਸੀ ਦੀਆਂ ਹੈਲਥ ਸਬੰਧੀ ਸਹੂਲਤਾਂ ‘ਚ ਸਟਾਫ਼ ਅਤੇ ਮਰੀਜ਼ਾਂ ਲਈ ਮੈਡੀਕਲ ਮਾਸਕ ਪਾਉਣਾ ਹੁਣ ਫੇਰ ਤੋਂ ਲਾਗੂ ਕੀਤਾ ਗਿਆ ਹੈ। ਜਿਸ ‘ਚ ਐਮਰਜੈਂਸੀ ਡਿਪਾਰਟਮੈਂਟਾਂ, ਵੇਟਿੰਗ ਰੂਮ ਅਤੇ ਇਲਾਜ ਦੌਰਾਨ ਮਾਸਕ ਪਹਿਨਣਾ ਸ਼ਾਮਿਲ ਹੈ, ਜਦੋਂ ਤੱਕ ਕੋਈ ਹੋਰ ਤਜਵੀਜ਼ ਇਸ ਸਬੰਧ ‘ਚ ਨਹੀਂ ਆਉਂਦੀ ਉਦੋਂ ਤੱਕ ਮਾਸਕ ਪਾਉਣਾ ਜ਼ਰੂਰੀ ਹੋਵੇਗਾ।
ਸਿਹਤ ਕਰਮਚਾਰੀਆਂ ਨੂੰ ਹਰ ਮਰੀਜ਼ ਦੇ ਇਲਾਜ ਦੇ ਖੇਤਰ ਵਿੱਚ ਮਾਸਕ ਪਹਿਨਣਾ ਜਰੂਰੀ ਹੈ ਅਤੇ ਉੱਚ ਖ਼ਤਰੇ ‘ਚ ਹੋਰ ਵਧੇਰੇ ਸਾਵਧਾਨੀ ਵਰਤਣੀ ਲਾਜ਼ਮੀ ਹੋਵੇਗੀ। ਲੌਂਗ-ਟਰਮ ਕੇਅਰ ਕਰਮਚਾਰੀਆਂ ਦੁਆਰਾ ਵੀ ਮਾਸਕ ਪਹਿਨਣਾ ਜਰੂਰੀ ਹੈ। ਇਹ ਫੈਸਲਾ ਫਲੂ , RSV ਅਤੇ COVID-19 ਦੇ ਮਾਮਲਿਆਂ ‘ਚ ਵਾਧਾ ਹੋਣ ਦੇ ਕਾਰਨ ਲਿਆ ਗਿਆ ਹੈ।ਕਿਉਂਕਿ 22 ਦਸੰਬਰ ਤੋਂ 28 ਦਸੰਬਰ ਤੱਕ ਬੀਸੀ ਦੀਆਂ ਹੈਲਥ ਸਬੰਧੀ ਸਹੂਲਤਾਂ ‘ਚ ਕੋਵਿਡ ਅਤੇ RSV ਨਾਲ ਸਬੰਧਿਤ ਮਾਮਲਿਆਂ ‘ਚ ਵਾਧਾ ਦਰਜ ਕੀਤਾ ਗਿਆ ਹੈ।

Leave a Reply