ਓਟਵਾ: ਫੈਡਰਲ ਕੈਬਨਿਟ ਮੰਤਰੀ ਫਿਲੋਮੇਨਾ ਟੈਸੀ ਨੇ ਐਲਾਨ ਕੀਤਾ ਹੈ ਕਿ ਉਹ ਅਗਲੀ ਫੈਡਰਲ ਚੋਣਾਂ ਵਿੱਚ ਭਾਗ ਨਹੀਂ ਲਵੇਗੀ। ਆਪਣੇ ਇਸ ਫੈਸਲੇ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਆਪਣੇ ਪਰਿਵਾਰ ਨਾਲ ਵਧੇਰੇ ਸਮਾਂ ਬਿਤਾਉਣ ਦੀ ਇੱਛਾ ਦਾ ਜ਼ਿਕਰ ਕੀਤਾ। ਸੂਤਰਾਂ ਮੁਤਾਬਕ, ਘੱਟੋ-ਘੱਟ ਤਿੰਨ ਹੋਰ ਕੈਬਨਿਟ ਮੰਤਰੀ — ਕਾਰਲਾ ਕੁਆਲਟਰੋ (ਖੇਡਾਂ), ਮੈਰੀ-ਕਲਾਉਡ ਬਿਬਿਊ (ਨੈਸ਼ਨਲ ਮੈਟਰ੍ਸ), ਅਤੇ ਡੈਨ ਵੈਂਡਲ (ਉੱਤਰੀ ਮਾਮਲਿਆਂ ਲਈ ਜਿੰਮੇਵਾਰ ) — ਵੀ ਦੁਬਾਰਾ ਚੋਣਾਂ ਨਹੀਂ ਲੜਨਗੇ।

ਇਹ ਐਲਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਕਸ ਦੇ ਅੰਦਰ ਵਧਦੀ ਅਸਹਿਮਤੀ ਦੇ ਵਿਚਕਾਰ ਆਇਆ ਹੈ, ਜਿੱਥੇ ਕੁਝ ਲਿਬਰਲ ਸੰਸਦ ਮੈਂਬਰ, ਅਗਲੇ ਬੁੱਧਵਾਰ ਦੀ ਕਾਕਸ ਮੀਟਿੰਗ ਵਿੱਚ ਉਨ੍ਹਾਂ ਨੂੰ ਪਾਰਟੀ ਲੀਡਰ ਵਜੋਂ ਅਹੁਦਾ ਛੱਡਣ ਲਈ ਕਹਿਣ ਦੀ ਯੋਜਨਾ ਬਣਾ ਰਹੇ ਹਨ।

Leave a Reply