ਓਟਵਾ: ਪਬਲਿਕ ਅਤੇ ਮੈਨੂਫੈਕਚਰਿੰਗ ਸੈਕਟਰ ‘ਚ ਹੋਏ ਵਾਧੇ ਕਾਰਨ ਜਨਵਰੀ ਮਹੀਨੇ ‘ਚ ਦੇਸ਼ ਦੀ ਆਰਥਿਕ ਸਥਿਤੀ ‘ਚ 0.6 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ।
ਸਟੈਟਿਸਟਿਕ ਕੈਨੇਡਾ ਦਾ ਕਹਿਣਾ ਹੈ ਕਿ ਇਹ ਨਤੀਜੇ ਜੇਕਰ ਸੁਧਰੇ ਹਨ ਤਾਂ ਕਿਊਬੈਕ ਦੇ ਪਬਲਿਕ ਸੈਕਟਰ ਦੇ ਕਾਮਿਆਂ ਵੱਲੋਂ ਹੜਤਾਲ੍ਹ ਖ਼ਤਮ ਹੋਣ ਕਾਰਨ ਹੀ ਇਹ ਸੰਭਵ ਹੋ ਸਕਿਆ ਹੈ।
ਓਥੇ ਹੀ ਉਪਯੋਗਤਾ ਖੇਤਰ ‘ਚ 3.2 ਫੀਸਦ ਦਾ ਵਾਧਾ ਹੋਇਆ ਹੈ,ਕਿਉਂਕਿ ਦੇਸ਼ ਦੇ ਕਈ ਹਿੱਸਿਆਂ ‘ਚ ਤਾਪਮਾਨ ਹੇਠ ਚਲਾ ਗਿਆ ਸੀ।