Skip to main content

ਬ੍ਰਿਟਿਸ਼ ਕੋਲੰਬੀਆ:ਵੱਡੀ ਰਾਈਡਸ਼ੇਅਰ ਵਜੋਂ ਵਿਚਰ ਰਹੀ ਕੰਪਨੀ ਊਬਰ ਵੱਲੋਂ ਹੁਣ ਬੀ.ਸੀ. ਸੂਬੇ ‘ਚ ਆਪਣੀ ਸਰਵਿਸ ਦਾ ਵਿਸਤਾਰ ਕੀਤਾ ਜਾ ਰਿਹਾ ਹੈ।ਊਬਰ ਵੱਲੋਂ ਅੱਜ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਦੀ ਸਰਵਿਸ ਸੂਬੇ ਭਰ ‘ਚ ਹਰ ਕਿਤੇ ਉਪਲੱਬਧ ਹੋਵੇਗੀ ਅਤੇ ਨਿਰਭਰ ਕਰੇਗਾ ਕਿ ਡ੍ਰਾਈਵਰ ਕਦੋਂ ਇਸ ਲਈ ਸਾਈਨ ਅੱਪ ਕਰਦੇ ਹਨ।
ਜ਼ਿਕਰਯੋਗ ਹੈ ਕਿ ਮਈ 2023 ‘ਚ ਕੰਪਨੀ ਨੂੰ ਪਸੈਂਜਰ ਟ੍ਰਾਂਸਪੋ੍ਰਟੇਸ਼ਨ ਬੋਰਡ ਵੱਲੋਂ ਸੂਬੇ ਭਰ ‘ਚ ਸਰਵਿਸ ਚਾਲੂ ਕਰਨ ਦੀ ਮਨਜ਼ੂਰੀ ਮਿਲ ਗਈ ਸੀ।ਜਿਸ ਤੋਂ ਬਾਅਦ ਜੂਨ ਮਹੀਨੇ ‘ਚ ਹੀ ਕੇਲੋਨਾ ਅਤੇ ਵਿਕਟੋਰੀਆ ‘ਚ ਸਰਵਿਸ ਲਾਂਚ ਕਰ ਦਿੱਤੀ ਗਈ ਸੀ ਅਤੇ ਨਾਲ ਹੀ ਕਿਹਾ ਗਿਆ ਸੀ ਕਿ ਸਾਲ 2025 ਦੇ ਸ਼ੁਰੂਆਤੀ ਪੜਾਅ ‘ਚ ਸੂਬੇ ਦੇ ਬਾਕੀ ਹਿੱਸਿਆਂ ‘ਚ ਵੀ ਸਰਵਿਸ ਸ਼ੁਰੂ ਕੀਤੀ ਜਾਵੇਗੀ।
ਊਬਰ ਦੇ ਮੈਨੇਜਰ ਦਾ ਕਹਿਣਾ ਹੈ ਕਿ ਕੰਪਨੀ ਵੱਲੋਂ ਕੀਤੀ ਇਸ ਕੋਸ਼ਿਸ਼ ਦਾ ਮੁੱਖ ਉਦੇਸ਼ ਸੂਬੇ ਭਰ ‘ਚ ਵਸਨੀਕਾਂ ਨੂੰ ਇੱਕੋ-ਜਿਹੀ ਸਰਵਿਸ ਮੁਹੱਈਆ ਕਰਨਾ ਹੈ।
ਊਬਰ ਵੱਲੋਂ ਨਵੇਂ ਯੋਗ ਡ੍ਰਾਈਵਰਾਂ ਲਈ ਸਾਈਨ ਅੱਪ ਕਰਨ ‘ਤੇ $500 ਦਾ ਇਨਸੈਂਟਿਵ ਦਾ ਆੱਫ਼ਰ ਵੀ ਦਿੱਤਾ ਜਾ ਰਿਹਾ ਹੈ ਅਤੇ ਨਵੇਂ ਸਾਲ ‘ਤੇ ਸਰਵਿਸ ਲਾਂਚ ਹੋਣ ਉਪਰੰਤ ਡ੍ਰਾਈਵਰਾਂ ਨੂੰ ਪਹਿਲੇ ਇੱਕ ਮਹੀਨੇ ‘ਚ ਘੱਟ ਘੱਟ 10 ਟ੍ਰਿੱਪ ਪੂਰੇ ਕਰਨੇ ਲਾਜ਼ਮੀ ਹੋਣਗੇ।

Leave a Reply