Skip to main content

ਬ੍ਰਿਟਿਸ਼ ਕੋਲੰਬੀਆ: ਸਟੈਟਿਸਟਿਕ ਕੈਨੇਡਾ ਵੱਲੋਂ ਅੱਜ ਜਿੱਥੇ ਮਹਿੰਗਾਈ ਦਰ ਨੂੰ ਲੈ ਕੇ ਅੰਕੜੇ ਜਾਰੀ ਕੀਤੇ ਗਏ ਹਨ ਓਥੇ ਬੀ.ਸੀ. ਸੂਬੇ ‘ਚ ਮਹਿੰਗਾਈ ਦਰ ਸਥਿਰ ਰਹੀ।
ਫਰਵਰੀ ਮਹੀਨੇ ‘ਚ ਜਿੱਥੇ ਮਹਿੰਗਾਈ ਦਰ 2.6 ਫੀਸਦ ਸੀ,ਓਥੇ ਹੀ ਮਾਰਚ ਮਹੀਨੇ ‘ਚ 2.7 ਫੀਸਦ ਦਰਜ ਕੀਤੀ ਗਈ।
ਓਥੇ ਹੀ ਜੇਕਰ ਗੱਲ ਕੀਤੀ ਜਾਵੇ ਕਿਊਬੈਕ ਅਤੇ ਅਲਬਰਟਾ ਦੀ ਤਾਂ ਮਹਿੰਗਾਈ ਦਰ ਕ੍ਰਮਵਾਰ 3.6 ਫੀਸਦ ਅਤੇ 3.5 ਫੀਸਦ ਦਰਜ ਕੀਤੀ ਗਈ।
ਕੈਨੇਡਾ ਦੀ ਮਹਿੰਗਾਈ ਦਰ ਮਾਰਚ ਮਹੀਨੇ ‘ਚ 2.9 ਦਰਜ ਕੀਤੀ ਗਈ ਹੈ,ਜਦੋਂ ਕਿ ਫਰਵਰੀ ਮਹੀਨੇ ‘ਚ 2.8 ਫੀਸਦ ਰਹੀ ਸੀ।
ਮਹਿੰਗਾਈ ਦਰ ‘ਚ ਆਏ ਵਾਧੇ ਦਾ ਕਾਰਨ ਗੈਸ ਦੀਆਂ ਕੀਮਤਾਂ ‘ਚ ਹੋਇਆ ਵਾਧਾ ਦੱਸਿਆ ਗਿਆ ਹੈ।
ਸਟੈਟ ਕੈਨੇਡਾ ਮੁਤਾਬਕ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਸ਼ੈਲਟਰ ਦੀਆਂ ਕੀਮਤਾਂ ‘ਚ 8.5 ਫੀਸਦ ਦਾ ਵਾਧਾ,ਭੋਜਨ ਦੀਆਂ ਕੀਮਤਾਂ ‘ਚ 3 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਓਥੇ ਹੀ ਕੱਪੜਿਆਂ ਅਤੇ ਜੁੱਤੀਆਂ ਦੀ ਕੀਮਤ ‘ਚ 2.7 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ।

Leave a Reply