(ਵੈਨਕੂਵਰਾ): ਵੈਨਕੂਵਰ ਆਈਲੈਂਡ ‘ਚ ਇੱਕ ਅਨੋਖੇ ਕੇਸ ਬਾਰੇ ਸੁਣਨ ਨੂੰ ਮਿਲ ਰਿਹੈ।ਦਰਅਸਲ ਬ੍ਰਿਟਿਸ਼ ਕੋਲੰਬੀਆ ਦੀ ਇੱਕ ਔਰਤ ਨੂੰ ਕੋਵਿਡ-19 ਦੇ ਸ਼ੁਰੂਆਤੀ ਦਿਨਾਂ ਦੌਰਾਨ ਗਰੌਸਰੀ ਸਟੋਰ ਦੇ ਇੱਕ ਕਰਮਚਾਰੀ ਦੇ ਚਿਹਰੇ ਉੱਪਰ ਜਾਣ-ਬੁੱਝਕੇ ਖੰਘਣ ਅਤੇ ਆਪਣੀ ਖਰੀਦਦਾਰੀ ਵਾਲੀ ਟੋਕਰੀ ਨੂੰ ਉਸ ਵੱਲ ਦੱਕਣ ਕਰਕੇ, 18 ਮਹੀਨਿਆਂ ਦੀ ਪ੍ਰੋਬੇਸ਼ਨ ਲੱਗੀ ਹੈ।
ਇਹ ਘਟਨਾ 24 ਅਪ੍ਰੈ ਲ, 2020 ਨੂੰ ਕੈਂਪਬੈੱਲ ਰਿਵਰ ਦੇ ਇੱਕ ਗਰੌਸਰੀ ਸਟੋਰ ਵਿੱਚ ਵਾਪਰੀ ਦੱਸੀ ਜਾ ਰਹੀ ਹੈ। ਇਹ ਉਹ ਸਮਾਂ ਸੀ ਜਦੋਂ ਸੂਬਾਈ ਸਿਹਤ ਨਿਯਮਾਂ ਮੁਤਾਬਕ ਸਟੋਰਾਂ ‘ਚ ਜਾਣ ਵਾਲੇ ਗਾਹਕਾਂ ਨੂੰ ਇੱਕ-ਦੂਜੇ ਤੋਂ ਘੱਟੋ-ਘੱਟ ਦੋ ਮੀਟਰ ਦੂੁਰ ਰਹਿਣ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ।
ਇਸ ਘਟਨਾ ਦੀ ਦੋਸ਼ੀ ਕਿੰਬਰਲੀ ਬ੍ਰੈਂਡਾ ਨੂੰ ਜੱਜ ਬਾਰਬਰਾ ਦੁਆਰਾ ਇਹ ਸਜ਼ਾ ਸੁਣਾਈ ਗਈ ਹੈ।ਇਸ ਘਟਨਾ ਦੇ ਪੀੜਤ ਕਰਮਚਾਰੀ ਨੇ ਅਦਾਲਤ ਨੂੰ ਦੱਸਿਆ ਕਿ ਜਦੋਂ ਉਸ ਦੁਆਰਾ ਔਰਤ ਨੂੰ ਸ਼ੌਪਿੰਗ ਕਾਰਟ ‘ਚ ਮੌਜੂਦ ਕੁੱਝ ਚੀਜ਼ਾਂ ਦੀ ਅਦਾਇਗੀ ਨਾ ਕਰਨ ਕਰਕੇ, ਉਸਨੂੰ ਛੱਡਕੇ ਜਾਣ ਲਈ ਕਿਹਾ ਗਿਆ ਤਾਂ ਉਸਨੇ ਇੱਕਦਮ ਪਿੱਛੇ ਮੁੜ ਕੇ ਕਰਮਚਾਰੀ ਦੇ ਚਿਹਰੇ ਉੱਪਰ ਜ਼ੋਰ ਨਾਲ ਖੰਘਿਆ ਸੀ।
ਅਦਾਲਤ ਵੱਲੋਂ ਦੋਸ਼ੀ ਔਰਤ ਨੂੰ 18 ਮਹੀਨੇ ਦੀ ਪ੍ਰੋਬੇਸ਼ਨ ਅਤੇ $1000 ਦਾ ਜੁਰਮਾਨਾ ਕੀਤਾ ਗਿਆ ਹੈ।