ਡੈਲਟਾ:ਡੈਲਟਾ ਪੁਲਿਸ 29 ਸਾਲ ਦੇ ਗੁਰਵਿੰਦਰ ਉੱਪਲ ਦੀ ਮੌਤ ਤੋਂ ਬਾਅਦ ਹੱਤਿਆ ਦੀ ਜਾਂਚ ਕਰ ਰਹੀ ਹੈ। ਉੱਪਲ ਨੂੰ ਸੋਮਵਾਰ ਨੂੰ 112B ਸਟਰੀਟ ਅਤੇ 81 ਐਵਨਿਊ ਦੇ ਨੇੜੇ ਗੋਲੀ ਮਾਰੀ ਗਈ ਸੀ। ਇੱਕ ਚਿੱਟੇ ਫੋਰਡ ਪਿਕਅੱਪ ਟਰੱਕ ਨੂੰ ਵਾਰਦਾਤ ਤੋਂ ਬਾਅਦ ਘਟਨਾ ਸਥਾਨ ਤੋਂ ਫਰਾਰ ਹੁੰਦੇ ਵੇਖਿਆ ਗਿਆ, ਜੋ ਬਾਅਦ ਵਿੱਚ ਬਲੇਕ ਡਰਾਈਵ ‘ਤੇ ਸੜਦਾ ਮਿਲਿਆ। ਪੁਲਿਸ ਦਾ ਮੰਨਣਾ ਹੈ ਕਿ ਇਹ ਦੋ ਘਟਨਾਵਾਂ ਆਪਸ ‘ਚ ਜੁੜੀਆਂ ਹੋਈਆਂ ਹਨ। ਗੋਲੀਬਾਰੀ ਨੂੰ ਗੈਂਗ-ਸੰਬੰਧਿਤ ਦੱਸਿਆ ਜਾ ਰਿਹਾ ਹੈ, ਜੋ 2025 ਵਿੱਚ ਡੈਲਟਾ ਵਿੱਚ ਪਹਿਲੀ ਹੱਤਿਆ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਜਾਂ ਕੋਈ ਹੋਰ ਸਬੂਤ ਰੱਖਣ ਵਾਲਿਆਂ ਨੂੰ ਸੰਪਰਕ ਕਰਨ ਦੀ ਅਪੀਲ ਕੀਤੀ ਹੈ।