ਕੈਨੇਡਾ: ਟ੍ਰਾਂਸਪੋਰਟ ਕੈਨੇਡਾ ਵੱਲੋਂ ‘ਕੀਆ’ ਵਾਹਨਾਂ ਦੇ 3 ਮਾਡਲਾਂ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ।ਇਹਨਾਂ ਵਾਹਨਾਂ ਦੀ ਲਿਸਟ ਵਿੱਚ 2023 ਸੋਲ ਮਾਡਲ, 2023 ਸਪੋਰਟੇਜ ਮਾਡਲ ਅਤੇ 2023-2024 ਦੇ ਸੇਲਟਸ ਮਾੱਡਲ ਸ਼ਾਮਲ ਹਨ।
ਟ੍ਰਾਸਪੋਰਟ ਕੈਨੇਡਾ ਦਾ ਕਹਿਣਾ ਹੈ ਕਿ ਵਾਪਸ ਬੁਲਾਏ ਜਾਣ ਵਾਲੇ ਇਹ 10757 ਵਾਹਨ ਕੈਨੇਡਾ ਵਿੱਚ ਸੇਲ ਕੀਤੇ ਗਏ ਹਨ।
ਨੋਟਿਸ ਮੁਤਾਬਕ ਇਹਨਾਂ ਵਾਹਨਾਂ ਦੇ ਕੁੱਝ ਬਿਜਲਈ ਭਾਗ ਖ਼ਰਾਬ ਹੋਣ ਕਾਰਨ, ਵਧੇਰੇ ਗਰਮ ਹੋਣ ਕਾਰਨ ਸ਼ਾਰਟ ਸਰਕਿਟ ਹੋਣ ਦਾ ਖ਼ਤਰਾ ਹੈ, ਜਿਸ ਕਾਰਨ ਅੱਗ ਲੱਗਣ ਦੇ ਖ਼ਦਸ਼ੇ ਦੇ ਚਲਦੇ ਇਹਨਾਂ ਵਾਹਨਾਂ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ।
ਕੀਆ ਵੱਲੋਂ ਗਾਹਕਾਂ ਨੂੰ ਕਿਹਾ ਗਿਆ ਹੈ ਕਿ ਵਾਹਨ ਇਮਾਰਤਾਂ ਦੇ ਕੋਲ ਖੜੇ ਨਾ ਕੀਤੇ ਜਾਣ ਕਿਉਂਕਿ ਅੱਗ ਲੱਗਣ ਦਾ ਖ਼ਤਰਾ ਹੈ।ਇਸ ਤੋਂ ਇਲਾਵਾ ਕੀਆ ਵੱਲੋਂ ਨੇੜਲੀ ਡੀਲਰਸ਼ਿਪ ‘ਚ ਜਾ ਕੇ ਜ਼ਰੂਰੀ ਹਿੱਸਿਆਂ ਦੀ ਬਦਲੀ ਕਰਵਾਉਣ ਲਈ ਕਿਹਾ ਗਿਆ ਹੈ।