ਕੈਨੇਡਾ :ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਦੇਸ਼ ਮੰਤਰੀ ਮੇਲਾਨੀ ਜੋਲੀ ਫ੍ਰੈਂਸ ਵਿੱਚ ਫ੍ਰੈਂਕੋਫੋਨੀ ਸਿਖਰ ਸੰਮੇਲਨ ਵਿੱਚ ਹਿੱਸਾ ਲੈ ਰਹੇ ਹਨ, ਜਿੱਥੇ ਉਹ ਮਿਡਲ ਈਸਟ, ਖਾਸ ਕਰਕੇ ਲੇਬਨਾਨ ਵਿੱਚ ਵਧ ਰਹੇ ਸੰਘਰਸ਼ ਨੂੰ ਹੱਲ ਕਰਨ ਦੀ ਯੋਜਨਾ ਬਣਾ ਰਹੇ ਹਨ। ਇਹ ਸਿਖਰ ਸੰਮੇਲਨ ਇਜ਼ਰਾਈਲੀ ਹਵਾਈ ਹਮਲੇ ਤੋਂ ਬਾਅਦ ਵਧ ਰਹੇ ਤਣਾਅ ਦੇ ਵਿਚਕਾਰ ਹੋ ਰਿਹਾ ਹੈ, ਜਿਸ ਵਿੱਚ ਹਿਜ਼ਬੁੱਲਾ ਦੇ ਨੇਤਾ ਹਸਨ ਨਸਰੱਲਾ ਦੀ ਮੌਤ ਹੋ ਗਈ ਸੀ। ਲੇਬਨਾਨ ਵਿੱਚ ਦੋ ਲੇਬਨਾਨੀ-ਕੈਨੇਡੀਅਨ ਸਣੇ 1,000 ਤੋਂ ਵੱਧ ਲੋਕ ਮਾਰੇ ਗਏ ਸਨ।

ਸਿਖਰ ਸੰਮੇਲਨ ਦੌਰਾਨ, ਟਰੂਡੋ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਹਿਜ਼ਬੁੱਲਾ ਅਤੇ ਇਜ਼ਰਾਈਲ ਦੇ ਨਾਲ-ਨਾਲ ਗਾਜ਼ਾ ਵਿੱਚ ਦੋ-ਰਾਜੀ ਹੱਲ (Two-State Solution) ਦੀ ਵਕਾਲਤ ਕਰਦੇ ਹੋਏ ਜੰਗਬੰਦੀ ਦੀ ਲੋੜ ਬਾਰੇ ਗੱਲਬਾਤ ਕਰਨਗੇ। ਟਰੂਡੋ ਨੇ ਜ਼ੋਰ ਦੇ ਕੇ ਕਿਹਾ ਕਿ ਇਜ਼ਰਾਈਲ ਨੂੰ ਹਮਲਿਆਂ ਤੋਂ ਬਚਾਅ ਕਰਨ ਦਾ ਅਧਿਕਾਰ ਹੈ, ਪਰ ਇੱਕ ਵਿਆਪਕ ਯੁੱਧ ਨੂੰ ਰੋਕਣ ਦੀ ਮਹੱਤਤਾ ‘ਤੇ ਵੀ ਉਹਨਾਂ ਵੱਲੋਂ ਜ਼ੋਰ ਦਿੱਤਾ ਗਿਆ।

Leave a Reply