ਕੈਨੇਡਾ: ਬੀ.ਸੀ. ਸੂਬੇ ‘ਚ ਜੰਗਲੀ ਅੱਗਾਂ ਦਾ ਕਹਿਰ ਜਾਰੀ ਹੈ। ਇਸ ਸਮੇਂ ਸੂਬਾ ਭਰ ‘ਚ 380 ਦੇ ਕਰੀਬ ਜੰਗਲੀ ਅੱਗਾਂ ਬਲ ਰਹੀਆਂ ਹਨ। ਅੱਗ ਬੁਝਾਊ ਦਸਤੇ ਦੇ ਮੈਂਬਰ ਲਗਾਤਾਰ ਇਸ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਉੱਤਰ-ਪੱਛਮੀ ਟੈਰਟਿਰੀ ‘ਚ ਬਲ ਰਹੀ ਜੰਗਲ਼ੀ ਅੱਗ ਨੇ ਕਈ ਕਮਿਊਨਿਟੀਆਂ ਨੂੰ ਖ਼ਤਰੇ ‘ਚ ਪਾ ਦਿੱਤਾ ਹੈ, ਜਿਸਦੇ ਚਲਦੇ ਹੁਣ ਕੈਨੇਡੀਅਨ ਆੱਰਮਡ ਫੋਰਸਜ਼ ਨੂੰ ਤਾਇਨਾਤ ਕੀਤਾ ਗਿਆ ਹੈ।
ਇਹ ਤਾਇਨਾਤੀ ਸਥਾਨਕ ਸਰਕਾਰ ਦੁਆਰਾ, ਅੱਗ ਨਾਲ ਲੜਨ ਦੌਰਾਨ ਆਏ ਖ਼ਤਰਿਆਂ ਦੌਰਾਨ ਲਈ ਜਾਣ ਵਾਲੀ ਸਹਾਇਤਾ ਵਜੋਂ ਮੰਗ ਕਰਕੇ ਕਰਵਾਈ ਗਈ ਹੈ।
ਜ਼ਿਕਰਯੋਗ ਹੈ ਕਿ ਸੀ.ਏ.ਐੱਫ. ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਦੌਰਾਨ, ਏਅਰ ਟ੍ਰਾਂਸਪੋਰਟੇਸ਼ਨ, ਯੋਜਨਾ ਅਤੇ ਹੋਰਨਾਂ ਤਰੀਕਿਆਂ ਨਾਲ ਅੱਗ ‘ਤੇ ਕਾਬੂ ਪਾਉਣ ‘ਚ ਮਦਦ ਕਰੇਗੀ।
ਜਿਸਦਾ ਐਲਾਨ ਨੈਸ਼ਨਲ ਡਿਫੈਂਸ ਮਨਿਸਟਰ ਬਿਲ ਬਲੇਅਰ ਵੱਲੋਂ ਕੀਤਾ ਗਿਆ ਹੈ।