ਬ੍ਰਿਟਿਸ਼ ਕੋਲੰਬੀਆ: ਬੀ.ਸੀ. ਦੇ ਓਕਾਨਾਗਨ ਵਿੱਚ ਜੰਗਲੀ ਅੱਗ ਦੇ ਕਾਰਨ ਇੱਕ ਗੈਰ-ਜ਼ਰੂਰੀ ਯਾਤਰਾ ਪਾਬੰਦੀ ਦੇ ਨਾਲ, ਇੱਕ ਪੈਂਟਿਕਟਨ-ਅਧਾਰਤ ਟੂਰ ਆਪਰੇਟਰ ਸ਼ਹਿਰ ਅਤੇ ਵੈਨਕੂਵਰ ਦੇ ਵਿਚਕਾਰ ਲੋਕਾਂ ਨੂੰ ਸ਼ਟਲ ਸੁਵਿਧਾ ਦੇਣ ਲਈ ਆਪਣੇ ਫਲੀਟ ਦੀ ਵਰਤੋਂ ਕਰ ਰਿਹਾ ਹੈ।
ਅੱਜ ਸਵੇਰੇ ਜੰਗਲ਼ੀ ਅੱਗ ਕਾਰਨ ਪੈਦਾ ਹੋਏ ਧੂੰਏਂ ਕਾਰਨ ਪੈਨਟਿਕਟੰਨ ਏਅਰਪੋਰਟ ‘ਤੇ ਆਉਣ ਅਤੇ ਜਾਣ ਵਾਲੀਆਂ ਦਰਜਨਾਂ ਉਡਾਣਾਂ ਰੱਦ ਹੋ ਗਈਆਂ।
ਦੱਸ ਦੇਈਏ ਕਿ ਪੈਨਟਿਕਟੰਨ ਦੇ ਗੁਆਂਢ ‘ਚ ਕਈ ਅੱਗਾਂ ਬਲ ਰਹੀਆਂ ਹਨ, ਜਿਸ ‘ਚ ਮਕਡੂਗਲ ਕ੍ਰੀਕ ਅੱਗ, ਅੱਪਰ ਪਾਰਕ ਰਿਲ ਕ੍ਰੀਕ ਅਤੇ ਕ੍ਰੇਟਰ ਕ੍ਰੀਕ ਫਾਇਰ ਸ਼ਾਮਲ ਹਨ।
ਲੋਕਾਂ ਨੂੰ ਪੈਨਟਿਕਟੰਨ ਤੋਂ ਵੈਨਕੂਵਰ ਪਹੁੰਚਾਉਣ ਲਈ ਅੱਜ ਸਵੇਰੇ ਹੂਡੋ ਐਡਵੈਂਚਰ ਕੰਪਨੀ ਵੱਲੋਂ ਸ਼ਟਲ ਸੁਵਿਧਾ ਦਿੱਤੀ ਗਈ, ਅਤੇ 20 ਯਾਤਰੀਆਂ ਨੂੰ ਵੈਨਕੂਵਰ ਪਹੁੰਚਾਇਆ ਗਿਆ।
ਕੰਪਨੀ ਵੱਲੋਂ ਬੀਤੇ ਕੱਲ੍ਹ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਕਿ ਉਡਾਣਾਂ ਰੱਦ ਹੋਣ ਕਾਰਨ ਜਿਹੜੇ ਯਾਤਰੀ ਪ੍ਰਭਾਵਿਤ ਹੋ ਰਹੇ ਹਨ, ਉਹਨਾਂ ਲਈ ਐਮਰਜੈਂਸੀ ਸ਼ਟਲ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।