ਬ੍ਰਿਟਿਸ਼ ਕੋਲੰਬੀਆ:ਬੀ.ਸੀ. ਸੂਬੇ ‘ਚ ਜੰਗਲੀ ਅੱਗ ਦੇ ਕਹਿਰ ਕਾਰਨ ਮੈਟਰੋ ਵੈਨਕੂਵਰ ਤੱਕ ਧੂੰਏਂ ਦੇ ਬੱਦਲ ਵੇਖੇ ਜਾ ਸਕਦੇ।
ਜਿਸਦੇ ਚਲਦੇ ਮੈਟਰੋ ਵੈਨਕੂਵਰ ਲਈ ਏਅਰ ਕਵਾਲਟੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸਤੋਂ ਇਲਾਵਾ ਕਮਜ਼ੋਰ ਲੋਕਾਂ ਨੂੰ ਘਰ ਦੇ ਬਾਹਰ ਕੰਮ-ਕਾਜ ਘੱਟ ਕਰਨ ਦੀ ਸਲਾਹ ਦਿੱਤੀ ਗਈ ਹੈ।
ਹਾਲਾਂਕਿ ਕੁੱਝ ਇਲਾਕਿਆਂ ਵਿੱਚ ਧੂੰਏਂ ਦੀ ਚਾਦਰ ਮਦਦਗਾਰ ਵੀ ਸਾਬਿਤ ਹੋਈ।
ਕੇਲੋਨਾ ਫਾਇਰ ਆਫੀਸ਼ੀਅਲਾਂ ਦਾ ਕਹਿਣਾ ਹੈ ਕਿ ਸੈਂਟਰਲ ਓਕਾਨਾਗਨ ‘ਚ ਧੂੰਏਂ ਕਾਰਨ, ਸੂਰਜ ਦੀ ਤਪਿਸ਼ ਘਟੀ ਅਤੇ ਬਚਾਉ ਕਰਮੀਆਂ ਨੂੰ ਇਲਾਕੇ ‘ਚ ਅੱਗ ‘ਤੇ ਕਾਬੂ ਪਾਉਣ ‘ਚ ਸੌਖ ਰਹੀ।
ਫਾਈਰਫਾਈਟਰਾਂ ਵੱਲੋਂ ਅੱਜ ਵੀ ਮੌਸਮ ਦੀ ਇਸ ਸਥਿਤੀ ਦਾ ਫਾਇਦਾ ਚੁੱਕਦੇ ਹੋਏ, ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।