ਬਿਊਰੋ ਰਿਪੋਰਟ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹਿਰ ਵਿੱਚ ਸੀਵਰੇਜ ਦੀ ਸਫਾਈ ਲਈ 50 ਟਰੈਕਟਰਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਦੱਸ ਦੇਈਏ ਕਿ ਹਰੇਕ ਪੰਚਾਇਤ ਨੂੰ ਸਫ਼ਾਈ ਅਤੇ ਹੋਰ ਪੇਂਡੂ ਕੰਮਾਂ ‘ਚ ਵਰਤੋਂ ਲਈ ਸੂਬਾ ਸਰਕਾਰ ਪਾਸੋਂ ਟਰੈਕਟਰ ਦਿੱਤੇ ਜਾਣਗੇ।
ਮੁੱਖ ਮੰਤਰੀ ਮਾਨ ਮੁਤਾਬਕ, ਪਹਿਲਾਂ ਇਹ ਟਰੈਕਟਰ ਵੱਡੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਲਈ ਵੰਡੇ ਜਾਣਗੇ। ਇਸ ਤੋਂ ਇਲਾਵਾ ਜਿਹੜੇ ਕਿਸਾਨਾਂ ਕੋਲ ਟਰੈਕਟਰ ਨਹੀਂ ਹੈ ਉਹ ਵੀ ਖੇਤੀਬਾੜੀ ਦੇ ਆਪਣੇ ਕੰਮਾਂ ਵਿੱਚ ਇਹ ਟਰੈਕਟਰ ਵਰਤਣ ਦੇ ਯੋਗ ਹੋਣਗੇ।
ਇਸ ਮੌਕੇ ਉਹਨਾਂ ਕਿਹਾ ਕਿ ਸੂਬਾ ਸਰਕਾਰ ਦਾ ਫਰਜ਼ ਹੈ ਕਿ ਸੂਬਾ ਵਾਸੀਆਂ ਨੂੰ ਰਿਹਾਇਸ਼ੀ ਘਰ, ਭੋਜਨ ਅਤੇ ਕੱਪੜੇ ਜਿਹੀਆਂ ਮੁੱਢਲੀਆਂ ਜ਼ਰੂਰਤਾਂ ਮੁਹੱਈਆ ਕਰਵਾਈਆਂ ਜਾਣ।
ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਲਿਆਣਕਾਰੀ ਰਾਜ ਤਹਿਤ ਲੋਕਾਂ ਤੋਂ ਚੈਰੀਟੇਬਲ ਕੰਮਾਂ ਲਈ ਟੈਕਸ ਇਕੱਠੇ ਕਰ, ਫਿਰ ਲਾਭ ਪ੍ਰੋਗਰਾਮਾਂ ਦੇ ਰੂਪ ‘ਚ ਟੈਕਸਕਰਤਾਵਾਂ ਵਿੱਚ ਵੰਡੇ ਜਾਂਦੇ ਹਨ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਮੁੱਖ ਮੰਤਤਰੀਆਂ ਅਤੇ ਮੰਤਰੀਆਂ ਵੱਲੋਂ ਸਰਕਾਰੀ ਖ਼ਜ਼ਾਨਾ ਖਾਲੀ ਹੋਣ ਦੀਆਂ ਸ਼ਿਕਾਇਤਾਂ ਦੇ ਬਾਵਜੂਦ ‘ਆਪ’ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਇੱਕ-ਇੱਕ ਪੈਸਾ ਖ਼ਰਚ ਕਰ ਰਹੀ ਹੈ।