Skip to main content

ਬ੍ਰਿਟਿਸ਼ ਕੋਲੰਬੀਆ: ਕੈਮਲੂਪਸ ਦੇ ਦੱਖਣੀ ਹਿੱਸੇ ‘ਚ ਸ਼ਹਿਰ ਤੋਂ ਮਹਿਜ਼ 10 ਕਿਲੋਮੀਟਰ ਦੂਰ ਬਲ ਰਹੀ ਜੰਗਲੀ ਅੱਗ ਨੂੰ ਅੱਗ ਬੁਝਾਊ ਦਸਤੇ ਦੁਆਰਾ ਕਾਬੂ ਪਾ ਲਿਆ ਗਿਆ, ਜਿਸ ਤੋਂ ਬਾਅਦ ਅਪਾਣੇ ਘਰ ਖਾਲੀ ਕਰ ਸੁਰੱਖਿਅਤ ਸਥਾਨਾਂ ‘ਤੇ ਪਹੁੰਚੇ ਲੋਕ ਵਾਪਸੀ ਕਰ ਰਹੇ ਹਨ। ਥੌਂਪਸਨ ਨਿਕੋਲਾ ਖੇਤਰੀ ਜ਼ਿਲ੍ਹੇ ਦੁਆਰਾ ਵੀ ਵਸਨੀਕਾਂ ਨੂੰ ਵਾਪਸ 327 ਪ੍ਰਾੱਪਰਟੀਜ਼ ਵੱਲ ਮੁੜਨ ਦੀ ਇਜਾਜ਼ਤ ਦੇ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਰੌਸ ਮੂਰ ਲੇਕ ਇਲਾਕੇ ‘ਚ 26 ਕਿਲੋਮੀਟਰ ‘ਚ ਫੈਲੀ ਜੰਗਲੀ ਅੱਗ, ਅਸਮਾਨੀ ਬਿਜਲੀ ਦੇ ਕਾਰਨ ਪਿਛਲੇ ਹਫਤੇ ਸ਼ੁਰੂ ਹੋਈ ਸੀ। ਜਿਸ ਕਾਰਨ ਕੈਮਲੂਪਸ ਦੇ ਬਾਹਰੀ ਖੇਤਰਾਂ ‘ਚ ਰਹਿੰਦੇ ਵਸਨੀਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਸਨ।

ਹਾਲਾਂਕਿ ਇਹ ਜੰਗਲੀ ਅੱਗ ਇਸ ਸਮੇਂ ਵੀ ਕਾਬੂ ਤੋਂ ਬਾਹਰ ਦੱਸੀ ਜਾ ਰਹੀ ਹੈ ਪਰ ਅੱਗ ਤੋਂ ਬਚਾਅ ਲਈ ਗਾਰਡਜ਼ ਬਣਾਏ ਗਏ ਹਨ ਅਤੇ ਅੱਗ ਬੁਝਾਊ ਦਸਤੇ ਦੇ 40 ਮੈਂਬਰਾਂ ਵੱਲੋਂ ਲਗਾਤਾਰ ਧਿਆਨ ਰੱਖਿਆਂ ਜਾਵੇਗਾ ਅਤੇ ਜ਼ਰੂਰਤ ਪੈਣ ‘ਤੇ ਐਕਸ਼ਨ ਵੀ ਲਿਆ ਜਾਵੇਗਾ।

ਬੀ.ਸੀ. ਵਾਈਲਡਫਾਇਰ ਮੁਤਾਬਕ ਇਸ ਸਮੇਂ ਸੁਬਾ ਭਰ ‘ਚ 380 ਜੰਗਲੀ ਅੱਗਾਂ ਬਲ ਰਹੀਆਂ ਹਨ, ਜਿਨ੍ਹਾਂ ਵਿੱਚੋਂ 22 ਖਤਰੇ ਵਾਲੀਆਂ ਹਨ। ਪਿਛਲੇ ਚੌਵੀ ਘੰਟਿਆਂ ‘ਚ ਤਿੰਨ ਨਵੀਆਂ ਜੰਗਲੀ ਅੱਗਾਂ ਰਿਪੋਰਟ ਕੀਤੀਆਂ ਗਈਆਂ ਹਨ। 

Leave a Reply