ਓਟਵਾ:ਅੱਜ ਕੈਨੇਡੀਅਨ ਮਾਪਿਆਂ ਦੇ ਖਾਤਿਆਂ ‘ਚ ਕੈਨੇਡਾ ਚਾਈਲਡ ਬੈਨੇਫਿਟ ਦੀ ਕਿਸ਼ਤ ਮਿਲਣ ਜਾ ਰਹੀ ਹੈ।
ਫੈਡਰਲ ਸਰਕਾਰ ਦਾ ਇਹ ਪ੍ਰੋਗਰਾਮ ਘੱਟ ਅਤੇ ਮੱਧ ਆਮਦਨੀ ਵਾਲੇ ਪਰਿਵਾਰਾਂ ਦੀ ਮਦਦ ਕਰਦਾ ਹੈਜੋ ਕਿ ਬੱਚੇ ਨੂੰ ਪਾਲਣ-ਪੋਸ਼ਣ ਦੀ ਉੱਚ ਕੀਮਤ ਅਦਾ ਕਰਨ ਲਈ ਸੰਘਰਸ਼ ਕਰ ਰਹੇ ਹਨ।
ਕੈਨੇਡੀਅਨ ਨਾਗਰਿਕ,ਸਥਾਈ ਨਿਵਾਸੀ ਅਤੇ ਰਫਿਊਜੀ ਜੋ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮੁੱਢਲੇ ਗਾਰਜੀਅਨ ਹਨ ਉਹ ਇਸ ਪ੍ਰੋਗਰਾਮ ਲਈ ਯੋਗ ਹੋਣਗੇ ਅਤੇ ਬੱਚਿਆਂ ਨੂੰ ਮਿਲਣ ਵਾਲੇ ਲਾਭ ਹਾਸਲ ਕਰ ਸਕਣਗੇ।
ਜਿਨਾਂ ਪਰਿਵਾਰਾਂ ਦੀ ਸਾਲਾਨਾ ਆਮਦਨੀ $34,863 ਤੋਂ ਘੱਟ ਹੈ ਉਹ ਵੱਧ ਰਕਮ ਹਾਸਲ ਕਰਨਗੇ।
ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਪ੍ਰਤੀ ਬੱਚਾ ਸਾਲਾਨਾ $7437 ਮਿਲਣਗੇ ਅਤੇ 6 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਨੂੰ $6275 ਮਿਲਣਗੇ।
ਇਸਦੀ ਦੂਜੀ ਕਿਸ਼ਤ 17 ਮਈ ਨੂੰ ਮਿਲੇਗੀ।