ਭਾਰਤ ਦੁਆਰਾ ਬਾਸਮਤੀ ਚੌਲਾਂ ਦਾ ਨਿਰਯਾਤ ਰੋਕਣ ਨੂੰ ਲੈਕੇ ਆਏ ਫੈਸਲੇ ਤੋਂ ਬਾਅਦ ਕੈਨੇਡਾ ਸਮੇਤ ਹੋਰਨਾਂ ਦੇਸ਼ਾਂ ‘ਚ ਵਸਦੇ ਭਾਰਤੀ ਬਾਸਮਤੀ ਚੌਲ ਖਰੀਦਣ ਲਈ ਲੰਬੀਆਂ ਲਾਈਨਾਂ ‘ਚ ਖੜੇ ਦੇਖੇ ਗਏ।
ਸੋਸ਼ਲ ਮੀਡਿਆ ਉੱਪਰ ਵਾਇਰਲ ਹੋ ਰਹੀਆਂ ਵੀਡਿਓਜ਼ ਵਿੱਚ ਕੈਨੇਡਾ , ਅਮਰੀਕਾ ਅਤੇ ਹੋਰਨਾਂ ਦੇਸ਼ਾਂ ਵਿੱਚ ਵਸਦੇ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ‘ਚ ਬਾਸਮਤੀ ਚੌਲ ਖਰੀਦਣ ਨੂੰ ਲੈਕੇ ਭਗਦੜ ਮੱਚੀ ਨਜ਼ਰ ਆ ਰਹੀ ਹੈ।
ਲੋਕੀਂ ਵੱਡੀ ਮਾਤਰਾ ‘ਚ ਚੌਲ ਭੰਡਾਰ ਕਰ ਰਹੇ ਹਨ। ਇਸ ਹਫੜਾ-ਦਫੜੀ ਦੌਰਾਨ ਲੋਕਾਂ ਦੁਆਰਾ ਲਾਈਨਾਂ ‘ਚ ਲੱਗੇ ਉਹਨਾਂ ਲੋਕਾਂ ਨੂੰ ਵੀ ਚੌਲ ਖਰੀਦਣ ਲਈ ਕਿਹਾ ਜਾ ਰਿਹਾ ਹੈ ਜੋ ਹੋਰ ਸਮਾਨ ਖਰੀਦਣ ਲਈ ਪਹੁੰਚੇ ਹਨ।
ਦੱਸ ਦਈਏ ਕਿ ਭਾਰਤ ਦੇ ਚੌਲਾਂ ਦੀ ਖੇਤੀ ਕਰਨ ਵਾਲੇ ਖੇਤਰਾਂ ‘ਚ ਹੜਾਂ ਅਤੇ ਸੋਕੇ ਦੀ ਮਾਰ ਕਾਰਨ ਇਸ ਵਾਰ ਉਪਜ ਘੱਟ ਹੋਈ ਹੈ , ਜਿਸਦੇ ਚਲਦੇ ਭਾਰਤ ਸਰਕਾਰ ਨੇ ਘਰੇਲੂ ਸਪਲਾਈ ਨੂੰ ਪੂਰਾ ਕਰਨ ਲਈ ਨਿਰਯਾਤ ‘ਤੇ ਪਾਬੰਦੀ ਲਗਾ ਦਿੱਤੀ ਹੈ।
ਘੱਟ ਸਪਲਾਈ ਦੇ ਕਾਰਨ ਭਾਰਤ ਵਿੱਚ ਇੱਕ ਮੀਟ੍ਰਿਕ ਟਨ ਗੈਰ-ਬਾਸਮਤੀ ਚੌਲਾਂ ਦੀ ਕੀਮਤ ਯੂਐੱਸ 330$ ਪਵੇਗੀ।
ਅੱਜ ਦੀਆਂ ਕੀਮਤਾਂ ਮੁਤਾਬਕ ਇਹ ਕੀਮਤ ਵਧਕੇ ਯੂਐੱਸ 450$ ਤੱਕ ਪਹੁੰਚਣ ਦੀ ਉਮੀਦ ਹੈ।