Skip to main content
ਕੈਨੇਡਾ ਦੇ ਵਿਦਿਆਰਥੀ ਵੀਜ਼ਿਆਂ ਨੂੰ ਲੈ ਭਾਰਤ ‘ਚ ਕਾਫ਼ੀ ਨਿਰਾਸ਼ਾ ਵਾਲੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਸਨ | ਪਰ ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਵੱਲੋਂ ਦਿੱਤੇ ਗਏ ਅੰਕੜਿਆਂ ਨੇ ਇਨ੍ਹਾਂ ਖ਼ਬਰਾਂ ਤੋਂ ਅਲੱਗ ਕਹਾਣੀ ਬਿਆਨ ਕਰ ਰਹੇ ਹਨ | ਇਨ੍ਹਾਂ ਅੰਕੜਿਆਂ ਦੇ ਅਨੁਸਾਰ ਭਾਰਤ ਤੋਂ ਵੱਡੀ ਗਿਣਤੀ ‘ਚ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਮਨਜ਼ੂਰ ਕਰਕੇ ਵੀਜ਼ੇ ਦਿੱਤੇ ਗਏ ਹਨ | ਭਾਰਤੀ ਵਿਦਿਆਰਥੀਆਂ ਨੂੰ 47.23 ਫੀਸਦੀ ਦੀ ਦਰ ਨਾਲ਼ ਵੀਜ਼ੇ ਜਾਰੀ ਕੀਤੇ ਜਾ ਰਹੇ ਹਨ |
ਜਾਣਕਾਰੀ ਅਨੁਸਾਰ ਭਾਰਤ ਤੋਂ ਸਟੱਡੀ ਵੀਜ਼ੇ ਦੀਆਂ ਅਰਜ਼ੀਆਂ ਵਧੀਆਂ ਹਨ। 2015 ਵਿੱਚ, 38,432 ਭਾਰਤ ਤੋਂ ਬਿਨੈਕਾਰਾਂ ਨੇ ਕੈਨੇਡਾ ਵਿੱਚ ਪੜ੍ਹਨ ਲਈ ਅਪਲਾਈ ਕੀਤਾ ਅਤੇ 2021 ਵਿੱਚ ਇਹ ਗਿਣਤੀ ਵੱਧ ਕੇ ‘ਤੇ 2,34,112 ਹੋ ਗਈ ਸੀ ।
2022 ਦੌਰਾਨ ਇਮੀਗ੍ਰੇਸ਼ਨ ਵਿਭਾਗ ਨੂੰ 30 ਜੂਨ, 2022 ਤੱਕ 3,59,357 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਹਨਾਂ ਵਿੱਚੋਂ 1,25,377 ਅਰਜ਼ੀਆਂ ਨੂੰ ਰਿਜੈਕਟ ਦਿੱਤਾ ਗਿਆ ਹੈ ਜਦੋਂ ਕਿ 1,16,420 ਨੂੰ ਸਵੀਕਾਰ ਕੀਤਾ ਗਿਆ ਹੈ। ਇੱਕ ਲੱਖ ਤੋਂ ਵੱਧ ਅਰਜ਼ੀਆਂ ਪ੍ਰੋਸੈਸਿੰਗ ਅਧੀਨ ਹਨ।
2022 ਦੇ ਇਸ ਸਮੇਂ ਦੌਰਾਨ ਭਾਰਤ ਤੋਂ 1,61,338 ਅਰਜ਼ੀਆਂ  ਆਈਆਂ ਜਿੰਨ੍ਹਾਂ ‘ਚੋਂ 62,720 ਨੂੰ ਰਿਜੈਕਟ ਕਰ ਦਿੱਤਾ ਗਿਆ ਅਤੇ 56,156 ਵੀਜ਼ੇ ਦਿੱਤੇ ਜਾ ਚੁੱਕੇ ਹਨ I ਭਾਰਤ ਤੋਂ 40 ਹਜ਼ਾਰ ਤੋਂ ਵਧੇਰੇ ਅਰਜ਼ੀਆਂ ਪ੍ਰੋਸੈਸਿੰਗ ਅਧੀਨ ਹਨ I ਜੇਕਰ ਸਿਰਫ਼ ਪ੍ਰੋਸੈਸ ਹੋ ਚੁੱਕੀਆਂ ਅਰਜ਼ੀਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਕੈਨੇਡਾ ਵੱਲੋਂ 2022 ਦੌਰਾਨ ਕੁੱਲ ਪ੍ਰੋਸੈਸ ਹੋ ਚੁੱਕੀਆਂ ਅਰਜ਼ੀਆਂ ‘ਚੋਂ 48.14 ਫ਼ੀਸਦੀ ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕੀਤੇ ਗਏ I ਪ੍ਰੋਸੈਸ ਹੋ ਚੁੱਕੀਆਂ ਅਰਜ਼ੀਆਂ ‘ਚ ਭਾਰਤੀ ਵਿਦਿਆਰਥੀਆਂ ਨੂੰ ਵੀਜ਼ੇ ਮਿਲਣ ਦੀ ਦਰ 47.23 ਫ਼ੀਸਦੀ ਹੈ I
2015 ਤੋਂ 2021 ਤੱਕ, ਕੈਨੇਡਾ ਨੂੰ ਦੁਨੀਆ ਭਰ ਤੋਂ ਕੁੱਲ 23,74,030 ਸਟੱਡੀ ਵੀਜ਼ਾ ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ ਇੱਕ ਤਿਹਾਈ ਤੋਂ ਵੱਧ ਸਿਰਫ ਭਾਰਤ ਤੋਂ ਸਨ। ਇਸ ਸਮੇਂ ਦੌਰਾਨ 8,93,849 (37.65%) ਭਾਰਤੀ ਨਾਗਰਿਕਾਂ ਨੇ ਕੈਨੇਡਾ ਦੇ ਸਟੱਡੀ ਵੀਜ਼ੇ ਲਈ ਅਪਲਾਈ ਕੀਤਾ ਹੈ

Leave a Reply