Skip to main content

ਕੈਨੇਡਾ: ਕੋਵਿਡ-19 ਤੋਂ ਬਾਅਦ ਕੈਨੇਡਾ ਦਾ ਸੈਰ-ਸਪਾਟਾ ਖੇਤਰ ਮੰਦੀ ਚੋਂ ਲੰਘ ਰਿਹਾ ਹੈ।ਜਿਸਦਾ ਕਾਰਨ ਕੈਨੇਡਾ ‘ਚ ਵਧਦੀ ਮਹਿੰਗਾਈ ਦੱਸਿਆ ਜਾ ਰਿਹਾ ਹੈ। 

ਦੱਸ ਦੇਈਏ ਕਿ ਪਿਛਲੇ ਤਿੰਨ ਸਾਲਾਂ ਤੋਂ ਟੂਰਿਜ਼ਮ ਇੰਡਸਟਰੀ ਲਗਾਤਾਰ ਕੋਵਿਡ-19 ਤੋਂ ਪਹਿਲਾਂ ਵਾਲੇ ਪੱਧਰ ‘ਤੇ ਆਉਣ ਦੀ ਕੋਸ਼ਿਸ਼ ਕਰ ਰਹੀ ਹੈ।

ਪਰ ਰਿਕਵਰੀ ਬੇਹੱਦ ਹੌਲੀ ਰਫ਼ਤਾਰ ਵਿੱਚ ਹੋ ਰਹੀ ਹੈ।ਟੀ.ਡੀ. ਬੈਂਕ ਦੁਆਰਾ ਜਾਰੀ ਕੀਤੀ ਗਈ ਇੱਕ ਤਾਜ਼ਾ ਰਿਪੋਰਟ ਮੁਤਾਬਕ ਵਿੱਚ ਕਿਹਾ ਗਿਆ ਹੈ ਕਿ ਉੱਚੀਆਂ ਵਿਆਜ ਦਰਾਂ, ਜੌਬ ਮਾਰਕੀਟ ਵਿੱਚ ਆਈ ਕਮੀ ਕਾਰਨ ਟੂਰਿਜ਼ਮ ਸੈਕਟਰ ਘਾਟੇ ਵੱਲ ਨੂੰ ਜਾ ਰਿਹਾ ਹੈ।

ਦੱਸ ਦੇਈਏ ਕਿ ਇਸ ਸਾਲ ਦੇ ਸ਼ੁਰੂ ਤੋਂ ਲੈ ਕੇ ਮਈ ਤੱਕ, ਕੈਨੇਡਾ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ 2.11 ਮਿਲੀਅਨ ਤੋਂ ਵਧ ਕੇ 2.25 ਮਿਲੀਅਨ ਹੋ ਗਈ ਹੈ। ਜੋ ਕਿ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ਨਾਲੋਂ 20 ਫੀਸਦ ਘੱਟ ਰਹੀ।

ਰਿਪੋਰਟ ਮੁਤਾਬਕ, 2023 ਦੇ ਪਹਿਲੇ ਪੰਜ ਮਹੀਨਿਆਂ ਵਿੱਚ, ਕੈਨੇਡਾ ਵਿੱਚ ਚੀਨੀ ਸੈਲਾਨੀਆਂ ਦੀ ਗਿਣਤੀ 2019 ਦੇ ਇਸੇ ਪੱਧਰ ਤੋਂ 80 ਫੀਸਦ ਤੋਂ ਘੱਟ ਸੀ। ਕੁੱਝ ਹੱਦ ਤੱਕ ਇਸ ਕਮੀ ਦਾ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਪੈਦਾ ਹੋਇਆ ਤਣਾਅ ਵੀ ਮੰਨਿਆ ਜਾ ਰਿਹਾ ਹੈ।

ਹਾਲਾਂਕਿ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਵਿੱਚ ਦੋ ਗੁਣਾ ਵਾਧਾ ਹੋਇਆ ਹੈ।

Leave a Reply