ਕੇਲੋਨਾ:ਦੇਸ਼ ਭਰ ‘ਚ ਜੰਗਲੀ ਅੱਗਾਂ ਦਾ ਕਹਿਰ ਜਾਰੀ ਹੈ। ਵੈਸਟ ਕੇਲੋਨਾ ਇੰਟਰਨੈਸ਼ਨਲ ਏਅਰਪੋਰਟ ਦੀਆਂ ਅੱਜ ਰਾਤ 9 ਵਜੇ ਤੱਕ ਦੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਹਾਲਾਂਕਿ ਰਾਤ ਸਮੇਂ ਕੁੱਝ ਆਪਰੇਸ਼ਨ ਸੋਮਵਾਰ ਤੱਕ ਪਾ ਦਿੱਤੇ ਗਏ, ਅਤੇ ਰਾਤ 9 ਵਜੇ ਤੋਂ ਲੈ ਕੇ ਤੜਕਸਾਰ 2 ਵਜੇ ਤੱਕ ਉਡਾਣਾਂ ਜਾਰੀ ਰਹੀਆਂ।
ਪਰ ਅੱਜ ਦਿਨ ਦੇ ਸਮੇਂ ਉਡਾਣਾਂ ਬੰਦ ਰਹਿਣਗੀਆਂ ਤਾਂ ਜੋ ਅੱਗ ‘ਤੇ ਕਾਬੂ ਪਾਉਣ ਲਈ ਸ਼ੁਰੂ ਕੀਤੇ ਗਏ ਆਪਰੇਸ਼ਨਾਂ ਵਿੱਚ ਕੋਈ ਵਿਘਨ ਨਾ ਪਵੇ।
ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਵੇਂ ਵੈਸਬਸਾਈਟ ਉੱਪਰ ਉਡਾਣਾਂ ‘ਆਨ ਟਾਈਮ’ ਦਿਖਣਗੀਆਂ, ਪਰ ਅਸਲ ਵਿੱਚ ਕੋਈ ਉਡਾਣ ਨੌਂ ਵਜੇ ਤੋਂ ਪਹਿਲਾਂ ਨਹੀਂ ਜਾਵੇਗੀ।