ਓਟਵਾ: ਅਗਲੇ ਹਫ਼ਤੇ ਤੋਂ, ਓਟਵਾ ਅਤੇ ਗੈਟਿਨੋ ਵਿੱਚ ਫੈਡਰਲ ਪਬਲਿਕ ਸਰਵਿਸ ਵਰਕਰਾਂ ਨੂੰ ਹਫ਼ਤੇ ਵਿੱਚ ਘੱਟੋ-ਘੱਟ ਤਿੰਨ ਦਿਨ ਦਫ਼ਤਰ ਵਿੱਚ ਆ ਕੇ ਕੰਮ ਕਰਨ ਦੀ ਲੋੜ ਹੋਵੇਗੀ, ਜਦਕਿ ਐਗਜ਼ੈਕਟਿਵਜ਼ ਨੂੰ ਹਫ਼ਤੇ ਵਿੱਚ ਘੱਟੋ-ਘੱਟ ਚਾਰ ਦਿਨ ਸਾਈਟ ‘ਤੇ ਰਹਿਣਾ ਪਵੇਗਾ। ਇਸ ਨਵੇਂ ਹਾਈਬ੍ਰਿਡ ਕੰਮ ਦੇ ਨਿਯਮ ਦਾ ਉਦੇਸ਼ ਟੀਮਾਂ ਦੇ ਅੰਦਰ ਸਹਿਯੋਗ ਅਤੇ ਪ੍ਰਦਰਸ਼ਨ ਨੂੰ ਵਧਾਉਣਾ ਹੈ।

ਪਹਿਲਾਂ, ਮਹਾਂਮਾਰੀ ਦੇ ਦੌਰਾਨ, ਬਹੁਤ ਸਾਰੇ ਕਰਮਚਾਰੀ ਰਿਮੋਟ ਫੁੱਲ-ਟਾਈਮ ਕੰਮ ਕਰ ਰਹੇ ਸਨ। ਹੁਣ, ਨਵੀਂ ਨੀਤੀ ਦੇ ਤਹਿਤ ਦਫ਼ਤਰ ਪਹੁੰਚ ਕੇ ਕੰਮ ਕਰਨ ਵਾਲੀਆਂ ਸ਼ਿਫ਼ਟਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਹਾਲਾਂਕਿ ਕੁਝ ਕਰਮਚਾਰੀਆਂ ਨੂੰ ਛੋਟ ਵੀ ਦਿੱਤੀ ਜਾ ਸਕਦੀ ਹੈ, ਜਿਸ ਵਿੱਚ ਇੰਡਿਜਿਨਸ ਕਰਮਚਾਰੀ ਵੀ ਸ਼ਾਮਿਲ ਹਨ ਜੋ ਆਪਣੇ ਕਮਿਊਨਿਟੀ ਵਿੱਚ ਕੰਮ ਕਰ ਰਹੇ ਹਨ ਅਤੇ ਉਹ ਕਰਮਚਾਰੀ ਜੋ ਮਾਰਚ 2020 ਤੋਂ ਪਹਿਲਾਂ ਰਿਮੋਟ ਕੰਮ ਕਰਨ ਲਈ ਭਰਤੀ ਕੀਤੇ ਗਏ ਸਨ। ਓਧਰ , ਯੂਨੀਅਨ ਵੱਲੋਂ ਨਵੀਂ ਨੀਤੀ ਨੂੰ ਚੈਲੈਂਜ ਕੀਤਾ ਜਾ ਰਿਹਾ ਹੈ ਅਤੇ ਕੋਰਟ ਸੁਣਵਾਈ ਚੱਲ ਰਹੀ ਹੈ।

Leave a Reply