ਓਂਟਾਰੀਓ: ਓਂਟਾਰੀਓ ਦੇ ਪਬਲਿਕ ਐਲੀਮੈਂਟਰੀ ਸਕੂਲ ਅਧਿਆਪਕਾਂ ਦੀ ਅਗਵਾਈ ਕਰਨ ਵਾਲੀ ਯੂਨੀਅਨ ਵੱਲੋਂ ਹੜਤਾਲ ‘ਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਇਸ ਕਦਮ ਦਾ ਐਲਾਨ, ਫੋਰਡ ਸਰਕਾਰ ਨਾਲ ਹੋ ਰਹੀ ਗੱਲਬਾਤ ਦੇ ਸਫ਼ਲ ਨਤੀਜੇ ਨਾ ਆੳਣ ਤੋਂ ਬਾਅਦ ਕੀਤਾ ਗਿਆ ਹੈ।
ਅੱਜ ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਆੱਫ ਓਂਟਾਰਿਓ ਵੱਲੋਂ ਕੀਤੇ ਐਲਾਨ ‘ਚ ਕਿਹਾ ਗਿਆ ਹੈ ਕਿ ਉਹਨਾਂ ਵੱਲੋਂ ਹੜਤਾਲ ਕਰਨ ਦੇ ਹੱਕ ‘ਚ ਵੋਟਾਂ ਪਾਉਣ ਲਈ ਵਿਅਕਤੀਗਤ ਮੀਟਿੰਗ ਕੀਤੀ ਜਾਵੇਗੀ ਅਤੇ ਨਾਲ ਹੀ ਇਸ ਡੀਲ ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਜਾਵੇਗੀ।
ਯੂਨੀਅਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੀਟਿੰਗ ਸਤੰਬਰ ਦੇ ਅੱਧ ਤੋਂ ਅਕਤੂਬਰ ਦੇ ਅੱਧ ਤੱਕ ਹੋਣਗੀਆਂ।
ਯੂਨੀਅਨ ਦੇ ਬੁਲਾਰੇ ਦਾ ਕਹਿਣਾ ਹੈ ਕਿ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਸਰਕਾਰ ਵੱਲੋਂ ਸਾਰਥਕ ਗੱਲਬਾਤ ਕਰਨ ਤੋਂ ਮਨ੍ਹਾਂ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਯੂਨੀਅਨ ਵੱਲੋਂ ਮੁਆਵਜ਼ਾ, ਭਰਤੀ ਪ੍ਰਕਿਰਿਆ, ਕੰਮ ਕਰਨ ਦੀਆਂ ਸਥਿਤੀਆਂ ਅਤੇ ਜਮਾਤਾਂ ਦੇ ਛੋਟੇ ਸਾਈਜ਼ ਨੂੰ ਲੈ ਕੇ ਇਹ ਹੜਤਾਲ ਦੀ ਤਿਆਰੀ ਕੀਤੀ ਜਾ ਹੀ ਹੈ।
ਦੱਸ ਦੇਈਏ ਕਿ ਕਾਨੂੰਨੀ ਤੌਰ ‘ਤੇ ਹੜਤਾਲ ਤਾਂ ਹੀ ਸੰਭਵ ਹੈ ਜੇਕਰ ਵੱਧ ਤੋਂ ਵੱਧ ਯੂਨੀਅਨ ਮੈਂਬਰ ਹੜ੍ਹਤਾਲ ਦੇ ਹੱਕ ‘ਚ ਵੋਟ ਪਾਉਂਦੇ ਹਨ।