ਕੈਨੇਡਾ:ਜਿੱਥੇ ਆਟਰੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਮਹਾਂਮਾਰੀ ਦੀ ਚੇਤਾਵਨੀ ਲਈ ਕੀਤੀ ਜਾਵੇਗੀ, ਓਥੇ ਹੀ ਮਾਹਰਾਂ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਉੱਚਿਤ ਤਰੀਕੇ ਨਾਲ ਗਰਡੇਲਸ ਨਹੀਂ ਦਿੱਤੇ ਗਏ ਤਾਂ ਗਲਤ ਜਾਣਕਾਰੀ ਫੈਲਣ ਦਾ ਵੀ ਖ਼ਤਰਾ ਹੈ।
ਜ਼ਿਕਰਯੋਗ ਹੈ ਕਿ ਡਾਕਟਰਾਂ ਅਤੇ ਪਾਲਿਸੀ ਬਣਾਉਣ ਵਾਲਿਆਂ ਦੁਆਰਾ ਮਹਾਂਮਾਰੀ ਨੂੰ ਟਰੈਕ ਕਰਨ ਲਈ ਏ.ਆਈ. ਦੀ ਵਰਤੋਂ ਦੇ ਤਰੀਕੇ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
ਤਾਂ ਜੋ ਸੰਭਾਵੀ ਮਹਾਂਮਾਰੀ ਦੇ ਆਉਣ ਤੋਂ ਪਹਿਲਾਂ ਹੀ ਸਾਵਧਾਨੀ ਵਰਤ ਕੇ ਇਸਦੇ ਮਾਰੂ ਪ੍ਰਭਾਵਾਂ ਤੋਂ ਬਚਿਆ ਜਾ ਸਕੇ।
ਇੱਕ ਪਾਸੇ ਜਿੱਥੇ ਇਹ ਜਾਣਕਾਰੀ ਮਹੱਤਵਪੂਰਨ ਹੋ ਸਕਦੀ ਹੈ, ਓਥੇ ਹੀ ਇਸ ਦੁਆਰਾ ਭ੍ਰਮਿਕ ਜਾਣਕਾਰੀ ਫੈਲ਼ਣ ਦਾ ਵੀ ਡਰ ਹੈ।