ਓਟਵਾ: ਕੈਨੇਡਾ ਦੇ ਸਾਲ 2050 ਤੱਕ ਦੇ ਨੈੱਟ-ਜ਼ੀਰੋ ਨਿਕਾਸ ਦੇ ਟੀਚੇ ਨੂੰ ਹਾਸਲ ਕਰਨ ਲਈ,ਦੇਸ਼ ਦੀ ਨੈਸ਼ਨਲ ਪੁਲੀਸ ਸਰਵਿਸ ਆਰ.ਸੀ.ਐੱਮ.ਪੀ. ਵੱਲੋਂ ਆਪਣੀ ਫਲੀਟ ‘ਗ੍ਰੀਨ’ ਕਰਨ ਦੇ ਲਈ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਆਰ.ਸੀ.ਐੱਮ.ਪੀ. ਦੇ 12,000 ਵਾਹਨਾਂ ਨੂੰ ਸਾਲ 2035 ਤੱਕ ਇਲੈਕਟ੍ਰਿਕ ਵਾਹਨਾਂ ਨਾਲ ਬਦਲੇ ਜਾਣ ਦੇ ਟੀਚੇ ਅਧੀਨ ਦੋ ਟੈਸਲਾਂ ਕਾਰਾਂ ਨੂੰ ਵਰਤਿਆ ਜਾ ਰਿਹਾ ਹੈ,ਜਿਸ ‘ਚ ਇੱਕ ਟੈਸਲਾ ਕਾਰ ਵੈਸਟ ਸ਼ੋਅਰ ਡਿਟੈਚਮੈਂਟ ਅਤੇ ਇੱਕ ਓਟਵਾ ਆਰ.ਸੀ.ਐੱਮ.ਪੀ. ਦੁਆਰਾ ਵਰਤੀ ਜਾ ਰਹੀ ਹੈ।
ਪਰ ਸਭ ਤੋਂ ਵੱਡੀ ਸਮੱਸਿਆ,ਚਾਰਜਿੰਗ ਸਟੇਸ਼ਨਾਂ ਦੀ ਕਮੀ ਹੋਣਾ ਹੈ।
ਕਿਉਂਕਿ ਲੌਂਗ ਰੇਂਜ ਦੂਰੀ ਤੈਅ ਕਰਨ ਅਤੇ ਰਿਮੋਟ ਏਰੀਆ ‘ਚ ਚਾਰਜਿੰਗ ਸਟੇਸ਼ਨਾਂ ਦੀ ਕਮੀ ਹੋਣਾ ਇੱਕ ਵੱਡੀ ਸਮੱਸਿਆ ਉੱਭਰ ਕੇ ਸਾਹਮਣੇ ਆਈ ਹੈ।
ਨੈਸ਼ਨਲ ਫਲੀਟ ਪ੍ਰੋਗਰਾਮ ਦੇ ਪੁਲੀਸ ਮੈਨੇਜਰ ਦਾ ਕਹਿਣਾ ਹੈ ਕਿ ਟੈਸਲਾ ਦੇ ਅੰਦਰ ਅਜਿਹੀ ਸਮਰੱਥਾ ਹੋਣੀ ਚਾਹੀਦੀ ਹੈ ਕਿ ਇਹ ਪੁਲੀਸ ਦੇ ਵਰਤਣਯੋਗ ਕਾਰਾਂ ਬਣ ਸਕਣ।