(ਓਟਵਾ): ਅੰਤਰਰਾਸ਼ਟਰੀ ਅੱਗ ਬੁਝਾਊ ਦਸਤੇ ਦੇ ਮੈਂਬਰਾਂ ਦੀ ਸਹਾਇਤਾ ਨਾਲ ਹੁਣ ਬੀਸੀ ‘ਚ ਜੰਗਲੀ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਵਿੱਚ ਤੇਜ਼ੀ ਆ ਗਈ ਹੈ।
ਜਿੱਥੇ ਸੂਬੇ ਦੇ ਕੈਰੀਬੂ ਖੇਤਰ ‘ਚ ਬਲ ਰਹੀਆਂ ਦਰਜਨਾਂ ਜੰਗਲੀ ਅੱਗਾਂ ‘ਤੇ ਕਾਬੂ ਪਾਇਆ ਗਿਆ ਓਥੇ ਹੀ ਕਈ ਹੋਰ ਜੰਗਲੀ ਅੱਗਾਂ ਕਾਬੂ ਤੋਂ ਬਾਹਰ ਦੱਸੀਆਂ ਜਾ ਰਹੀਆਂ ਹਨ।ਬੀਸੀ ਵਾਇਲਡਫਾਇਰ ਸਰਵਿਸ ਮੁਤਾਬਕ ਅੱਗ ਬੁਝਾਊ ਦਸਤੇ ਦੇ ਮੈਂਬਰਾਂ ਕੋਲ ਇਸ ਸਮੇਂ ਬਾਰੀ ਉਪਕਰਣ ਅਤੇ ਹਵਾਈ ਸਹਾਇਤਾ ਹੋਣ ਕਾਰਨ ਅੱਗ ‘ਤੇ ਕਾਬੂ ਪਾਉਣ ਵਿੱਚ ਕਾਫੀ ਸਹਾਇਤਾ ਮਿਲੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਕੈਰੀਬੂ ਖੇਤਰ ਵਿੱਚ 320 ਵਰਗ ਕਿਲੋਮੀਟਰ ਦੇ ਅੰਦਰ ਆਉਣ ਵਾਲੇ ਅਨਾਹਿਮ ਪੀਕ, ਵਿਲੀਅਮ ਝੀਲ ਦੇ ਉੱਤਰ-ਪੱਛਮ ਇਲਾਕੇ ਨੂੰ ਖਾਲੀ ਕਰਨ ਲਈ ਹੁਕਮ ਜਾਰੀ ਕੀਤੇ ਗਏ ਸਨ।ਦੱਸ ਦੇਈਏ ਕਿ ਇਸ ਸਮੇਂ ਸੂਬੇ ਵਿੱਚ 450 ਜੰਗਲੀ ਅੱਗਾਂ ਬਲ ਰਹੀਆਂ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਅੱਗਾਂ ਅਸਮਾਨੀ ਬਿਜਲੀ ਕਾਰਨ ਲੱਗੀਆਂ ਹਨ।
ਇਸ ਸਾਲ ਜੰਗਲ਼ੀ ਅੱਗਾਂ ਕਾਰਨ 15,000 ਵਰਗ ਕਿਲੋਮੀਟਰ ਦਾ ਰਕਬਾ ਸੜ ਕੇ ਸੁਆਹ ਹੋ ਗਿਆ ਹੈ।