ਬ੍ਰਿਟਿਸ਼ ਕੋਲੰਬੀਆ:ਕੈਨੇਡਾ ‘ਚ ਅਕਤੂਬਰ ਮਹੀਨੇ ‘ਚ ਘਰਾਂ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 30 ਫੀਸਦ ਵੱਧ ਰਹੀ ਹੈ।ਜੋ ਮਾਰਕੀਟ ‘ਚ ਆਈ ਖੜੌਤ ‘ਚ ਹੋਏੇ ਬਦਲਾਅ ਨੂੰ ਦਰਸਾ ਰਹੀ ਹੈ।
ਮਹੀਨਾ-ਦਰ-ਮਹੀਨਾ ਦੇ ਹਿਸਾਬ ਨਾਲ ਘਰਾਂ ਦੀ ਵਿਕਰੀ ਸਤੰਬਾਰ ਨਾਲੋਂ 7.7% ਵਧ ਗਈ ਹੈ।
ਇਹ ਵਾਧਾ ਟੋਰਾਂਟੋ ਖੇਤਰ ਅਤੇ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ ਵਿੱਚ ਮਹੱਤਵਪੂਰਨ ਵਾਧੇ ਨੂੰ ਦਰਸਾ ਰਿਹਾ ਹੈ।
ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦੇ ਸੀਨੀਅਰ ਅਰਥਸ਼ਾਸ਼ਤਰੀ ਦਾ ਕਹਿਣਾ ਹੈ ਕਿ ਵਿਕਰੀ ‘ਚ ਵਾਧਾ ਨਵੀਆਂ ਸੂਚੀਆਂ ਦੇ ਆਉਣ ਨਾਲ ਹੋਇਆ ਹੈ।
ਅਕਤੂਬਰ ਮਹੀਨੇ ‘ਚ ਨੈਸ਼ਨਲ ਔਸਤਨ ਵਿਕਰੀ ਕੀਮਤ $696,166 ਸੀ,ਜੋ ਪਿਛਲੇ ਸਾਲ ਦੀ ਤੁਲਨਾ ਵਿੱਚ 6 ਫਸਿਦ ਵੱਧ ਹੈ।
ਹਾਲਾਂਕਿ ਸਤੰਬਰ ਦੇ ਮੁਕਾਬਲੇ ਸੂਚੀਆਂ 3.5 ਫੀਸਦ ਘਟੀਆਂ ਹਨ।